ਕਾਨੂੰਨ ਤਹਿਤ ਅੱਗੇ ਵਧਾਂਗੇ-ਇਮਰਾਨ ਖ਼ਾਨ

ਅੰਮਿ੍ਤਸਰ, 18 ਜੁਲਾਈ (PTT NEWS)-ਜਾਸੂਸੀ ਦੇ ਕਥਿਤ ਦੋਸ਼ ‘ਚ ਪਾਕਿਸਤਾਨੀ ਜੇਲ੍ਹ ‘ਚ ਬੰਦ ਭਾਰਤੀ ਜਲ ਸੈਨਾ ਦੇ ਕਮਾਂਡਰ (ਸੇਵਾ ਮੁਕਤ) ਕੁਲਭੂਸ਼ਣ ਜਾਧਵ ਦੇ ਮਾਮਲੇ ‘ਚ ਨੀਦਰਲੈਂਡ ਦੇ ਸ਼ਹਿਰ ਹੇਗ ‘ਚ ਸਥਿਤ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈ.ਸੀ.ਜੇ.) ਵਲੋਂ ਜਾਧਵ ਦੀ ਫਾਂਸੀ ‘ਤੇ ਰੋਕ ਲਗਾਏ ਜਾਣ ਦੇ ਬਾਅਦ ਵੀ ਪਾਕਿਸਤਾਨ ਇਸ ਨੂੰ ਆਪਣੀ ਜਿੱਤ
ਦੱਸਣ ‘ਚ ਰੁੱਝਿਆ ਹੋਇਆ ਹੈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਆਈ.ਸੀ.ਜੇ. ਦੇ ਫ਼ੈਸਲੇ ਨੂੰ ਪਾਕਿ ਦੀ ਜਿੱਤ ਦੱਸਦਿਆਂ ਕਿਹਾ ਕਿ ਉਹ ਇਸ ਮਾਮਲੇ ‘ਚ ਕਾਨੂੰਨ ਤਹਿਤ ਅੱਗੇ ਵਧਣਗੇ | ਇਮਰਾਨ ਖ਼ਾਨ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਲੋਕਾਂ ਿਖ਼ਲਾਫ਼ ਅਪਰਾਧ ਕਰਨ ਦਾ ਦੋਸ਼ੀ ਹੈ | ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜਾਧਵ ਪਾਕਿਸਤਾਨ ‘ਚ ਹੀ ਰਹੇਗਾ | ਉਸ ਨਾਲ ਪਾਕਿਸਤਾਨ ਦੇ ਕਾਨੂੰਨਾਂ ਅਨੁਸਾਰ ਵਰਤਾਓ ਕੀਤਾ ਜਾਵੇਗਾ | ਪਾਕਿ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕੌਮਾਂਤਰੀ ਭਾਈਚਾਰੇ ਦੇ ਇਕ ‘ਜ਼ਿੰਮੇਵਾਰ ਮੈਂਬਰ’ ਵਜੋਂ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਿਆ ਅਤੇ ਬਹੁਤ ਹੀ ਘੱਟ ਸਮੇਂ ਦੇ ਨੋਟਿਸ ਦੇ ਬਾਵਜੂਦ ਸੁਣਵਾਈ ਲਈ ਅਦਾਲਤ ‘ਚ ਪੇਸ਼ ਹੋਇਆ | 

Add your comment

Your email address will not be published.