ਦਾਊਦ ਦਾ ਭਤੀਜਾ ਰਿਜ਼ਵਾਨ ਕਾਸਕਰ ਫਿਰੌਤੀ ਮਾਮਲੇ ‘ਚ ਗਿ੍ਫ਼ਤਾਰ

ਮੁੰਬਈ, 18 ਜੁਲਾਈ (ptt news)-ਮੁੰਬਈ ਪੁਲਿਸ ਨੇ ਅੰਡਰਵਰਲਡ ਸਰਗਨੇ ਦਾਊਦ ਇਬਰਾਹੀਮ ਦੇ ਭਤੀਜੇ ਰਿਜ਼ਵਾਨ ਕਾਸਕਰ ਨੂੰ ਫਿਰੌਤੀ ਮਾਮਲੇ ‘ਚ ਗਿ੍ਫ਼ਤਾਰ ਕੀਤਾ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਰਿਜ਼ਵਾਨ ਕਾਸਕਰ ਦਾਊਦ ਦੇ ਛੋਟੇ ਭਰਾ ਇਕਬਾਲ ਕਾਸਕਰ ਦਾ ਬੇਟਾ ਅਤੇ ਉਸ ਨੂੰ ਫਿਰੌਤੀ ਦੇ ਮਾਮਲੇ ‘ਚ ਬੁੱਧਵਾਰ ਰਾਤ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ, ਜਦੋਂ ਉਹ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ | ਜ਼ਿਕਰਯੋਗ ਹੈ ਕਿ ਫਿਰੌਤੀ ਦੇ ਮਾਮਲੇ ‘ਚ ਗਿ੍ਫ਼ਤਾਰ ਇਕਬਾਲ ਕਾਸਕਰ ਠਾਣੇ ਜੇਲ੍ਹ ‘ਚ ਬੰਦ ਹੈ | ਅਪਰਾਧ ਸ਼ਾਖਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 2 ਦਿਨ ਪਹਿਲਾਂ ਮੁੰਬਈ ਪੁਲਿਸ ਦੇ ਫਿਰੌਤੀ-ਰੋਕੂ ਸੈੱਲ ਵਲੋਂ ਦਾਊਦ ਇਬਰਾਹੀਮ ਦੇ ਗੈਂਗ ਮੈਂਬਰ ਫਹੀਮ ਮੈਕਮਚ ਦੇ ਨਜ਼ਦੀਕੀ ਅਹਿਮਦ ਰਜ਼ਾ ਵਧਾਰੀਆ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਿਸ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਰਿਜ਼ਵਾਨ ਕਾਸਕਰ ਤੇ ਇਕ ਹੋਰ ਵਿਅਕਤੀ ਦਾ ਨਾਂਅ ਸਾਹਮਣੇ ਆਇਆ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਰਿਜ਼ਵਾਨ ਨੂੰ ਵਧਾਰੀਆ ਦੀ ਗਿ੍ਫ਼ਤਾਰੀ ਦਾ ਪਤਾ ਲੱਗਾ ਤਾਂ ਉਸ ਨੇ ਗਿ੍ਫ਼ਤਾਰੀ ਤੋਂ ਬਚਣ ਲਈ ਵਿਦੇਸ਼ ਭੱਜਣ ਦੀ ਯੋਜਨਾ ਬਣਾਈ ਅਤੇ ਪੁਲਿਸ ਨੇ ਇਸ ਬਾਰੇ ਪੱਕੀ ਸੂਹ ਮਿਲਣ ‘ਤੇ ਉਸ ਨੂੰ ਮੁੰਬਈ ਹਵਾਈ ਅੱਡੇ ਤੋਂ ਗਿ੍ਫ਼ਤਾਰ ਕਰ ਲਿਆ ਹੈ

Add your comment

Your email address will not be published.