ਰਾਜਪਾਲ ਨੇ ਕੁਮਾਰਸਵਾਮੀ ਨੂੰ ਅੱਜ ਦੁਪਹਿਰ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ

ਸਪੀਕਰ ਵਲੋਂ ਵਿਧਾਨ ਸਭਾ ਉਠਾਏ ਜਾਣ ਦੇ ਵਿਰੋਧ ‘ਚ ਧਰਨੇ ‘ਤੇ ਬੈਠੇ ਭਾਜਪਾ ਵਿਧਾਇਕ
ਬੈਂਗਲੁਰੂ, 18 ਜੁਲਾਈ (ਏਜੰਸੀਆਂ)-ਕਰਨਾਟਕ ‘ਚ ਕਈ ਦਿਨਾਂ ਤੋਂ ਚੱਲ ਰਿਹਾ ਸਿਆਸੀ ਡਰਾਮਾ ਅੱਜ ਵੀ ਜਾਰੀ ਰਿਹਾ | ਵੀਰਵਾਰ ਨੂੰ ਵਿਸ਼ਵਾਸਮਤ ਪ੍ਰੀਖਣ ਕੀਤੇ ਬਿਨਾਂ ਸਪੀਕਰ ਰਮੇਸ਼ ਕੁਮਾਰ ਨੇ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਦੁਪਹਿਰ ਤੱਕ ਮੁਲਤਵੀ ਕਰ ਦਿੱਤੀ | ਇਸ ਦੇ ਵਿਰੋਧ ‘ਚ ਭਾਜਪਾ ਵਿਧਾਇਕਾਂ ਨੇ ਵਿਸ਼ਵਾਸਮਤ ਦੇ ਪ੍ਰਸਤਾਵ ‘ਤੇ ਵੋਟਿੰਗ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ‘ਚ ਧਰਨੇ ‘ਤੇ ਬੈਠਣ ਦਾ ਐਲਾਨ ਕਰ ਦਿੱਤਾ

Add your comment

Your email address will not be published.